ਸਮੱਗਰੀ 'ਤੇ ਜਾਓ

ਪੋਂਜ਼ੀ ਸਕੀਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੋਂਜ਼ੀ ਸਕੀਮ ਮਾਲੀ ਫ਼ਰਾਡ ਦਾ ਇੱਕ ਢਕਵੰਜ ਹੈ ਜਿਸ ਦੇ ਤਹਿਤ ਨਿਵੇਸ਼ਕਾਂ ਨੂੰ ਮੁਨਾਫ਼ਾ ਕਮਾਏ ਬਗੈਰ ਹੀ ਹੋਰਨਾਂ ਨਿਵੇਸ਼ਕਾਂ ਦੇ ਪੈਸਿਆਂ ਨਾਲ ਲੁਭਾਊ ਦਰਾਂ ਦੇ ਵਾਧੇ ਸਹਿਤ ਅਦਾਇਗੀ ਕਰ ਦਿੱਤੀ ਜਾਂਦੀ ਹੈ। ਇਨ੍ਹਾਂ ਆਰੰਭਿਕ ਅਦਾਇਗੀਆਂ ਨੂੰ ਵੇਖ ਕੇ ਲਾਲਚੀ ਨਿਵੇਸ਼ਕ ਧੜਾ-ਧੜ ਨਿਵੇਸ਼ ਕਰਨ ਲੱਗਦੇ ਹਨ।[1]

ਇਸ ਸਕੀਮ ਦਾ ਨਾਮ ਚਾਰਲਸ ਪੋਂਜ਼ੀ ਦੇ ਨਾਮ ਤੇ ਪਿਆ ਹੈ,[2] ਜਿਸ ਨੇ ਇਹ ਸਕੀਮ ਵਰਤ ਕੇ 1920 ਵਿੱਚ ਵੱਡੀ ਠੱਗੀ ਮਾਰੀ ਸੀ।[3] ਲੇਕਿਨ, ਆਖ਼ਿਰਕਾਰ ਅਜਿਹੀ ਸਕੀਮ ਲਿਆਉਣ ਵਾਲੀਆਂ ਕੰਪਨੀਆਂ ਜਾਂ ਫਰਮਾਂ ਕੁੱਝ ਮਹੀਨਿਆਂ ਜਾਂ ਸਾਲਾਂ ਵਿੱਚ ਨਿਵੇਸ਼ਕਾਂ ਦਾ ਲੱਖਾਂ-ਕਰੋੜਾਂ ਲੈ ਕੇ ਰਫੂਚੱਕਰ ਹੋ ਜਾਂਦੀਆਂ ਹਨ ਅਤੇ ਮੋਟਾ ਰਿਟਰਨ ਮਿਲਣ ਦੀ ਆਸ ਲਗਾਏ ਨਿਵੇਸ਼ਕ ਹੱਥ ਮਲਦੇ ਰਹਿ ਜਾਂਦੇ ਹਨ।

ਹਵਾਲੇ

[ਸੋਧੋ]
  1. "Ponzi Schemes – Frequently Asked Questions". U.S Securities and Exchange Commission. U.S Securities and Exchange Commission. Retrieved 23 June 2012.
  2. "Ponzi Schemes". US Social Security Administration. Retrieved 24 December 2008.
  3. Peck, Sarah (2010), Investment Ethics, John Wiley and Sons, p. 5, ISBN 978-0-470-43453-6